नशा तस्करी के आरोपी की अवैध निर्माण पर नगर परिषद की कार्रवाई, निर्माण ढहाया
नंगल, 26 अगस्त: पंजाब सरकार की ओर से नशे के खिलाफ चलाई जा रही ‘युद्ध नशों के विरुद्ध’ मुहिम के तहत नंगल पुलिस द्वारा नशा तस्करों के खिलाफ लगातार सख्त कार्रवाई की जा रही है। इसी कड़ी में नगर परिषद नंगल द्वारा पुलिस की मौजूदगी में राज नगर निवासी एक व्यक्ति के मकान के सामने किए गए कथित अवैध निर्माण को ढहा दिया गया।
पुलिस के अनुसार, नगर परिषद नंगल के कार्यकारी अधिकारी (ईओ) की ओर से शिव कुमार उर्फ बंटी पुत्र दलजीत कुमार, निवासी राज नगर, नंगल द्वारा अपने मकान के सामने किए गए अतिक्रमण और अवैध निर्माण को हटाने के लिए पुलिस सहायता मांगी गई थी।
पुलिस द्वारा संबंधित व्यक्ति का रिकॉर्ड जांचे जाने पर उसके खिलाफ एनडीपीएस एक्ट के तहत तीन मामले दर्ज पाए गए। पुलिस के अनुसार, वह नशा तस्करी से संबंधित गतिविधियों में संलिप्त रहा है।
इसके बाद आज नगर परिषद नंगल की टीम द्वारा पुलिस सहायता के साथ उक्त अवैध निर्माण को ढहा दिया गया। पुलिस अधिकारियों ने कहा कि पंजाब सरकार की ‘युद्ध नशों के विरुद्ध’ मुहिम के तहत नशा करने और नशा बेचने वालों के खिलाफ सख्त कार्रवाई जारी रहेगी।
पुलिस ने नशा तस्करों को चेतावनी देते हुए कहा कि यदि वे नशा बेचने से बाज नहीं आते तो पंजाब सरकार और वरिष्ठ अधिकारियों के निर्देशों के अनुसार उनके खिलाफ कानून के तहत कड़ी कार्रवाई की जाएगी।
पुलिस ने लोगों से भी अपील की है कि नशे की बिक्री या तस्करी से संबंधित कोई भी जानकारी मिलने पर पुलिस को सूचित करें, ताकि नशे के खिलाफ अभियान को और प्रभावी बनाया जा सके।
ਨਸ਼ਾ ਤਸਕਰੀ ਦੇ ਮੁਲਜ਼ਮ ਦੀ ਨਾਜਾਇਜ਼ ਉਸਾਰੀ ’ਤੇ ਨਗਰ ਕੌਂਸਲ ਦੀ ਕਾਰਵਾਈ, ਉਸਾਰੀ ਢਾਹੀ
ਨੰਗਲ, 26 ਅਗਸਤ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੰਗਲ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਨਗਰ ਕੌਂਸਲ ਨੰਗਲ ਵੱਲੋਂ ਪੁਲਿਸ ਦੀ ਮਦਦ ਨਾਲ ਰਾਜ ਨਗਰ ਵਿਖੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਕਥਿਤ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ।
ਪੁਲਿਸ ਅਨੁਸਾਰ ਨਗਰ ਕੌਂਸਲ ਨੰਗਲ ਦੇ ਕਾਰਜਕਾਰੀ ਅਧਿਕਾਰੀ ਵੱਲੋਂ ਸ਼ਿਵ ਕੁਮਾਰ ਉਰਫ਼ ਬੰਟੀ ਪੁੱਤਰ ਦਲਜੀਤ ਕੁਮਾਰ ਵਾਸੀ ਰਾਜ ਨਗਰ, ਨੰਗਲ ਵੱਲੋਂ ਆਪਣੇ ਮਕਾਨ ਦੇ ਸਾਹਮਣੇ ਕੀਤੇ ਗਏ ਕਬਜ਼ੇ ਅਤੇ ਨਾਜਾਇਜ਼ ਉਸਾਰੀ ਨੂੰ ਹਟਾਉਣ ਲਈ ਪੁਲਿਸ ਮਦਦ ਦੀ ਮੰਗ ਕੀਤੀ ਗਈ ਸੀ।
ਪੁਲਿਸ ਵੱਲੋਂ ਜਦੋਂ ਸ਼ਿਵ ਕੁਮਾਰ ਉਰਫ਼ ਬੰਟੀ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਤਿੰਨ ਮੁਕੱਦਮੇ ਦਰਜ ਹੋਣ ਦੀ ਗੱਲ ਸਾਹਮਣੇ ਆਈ। ਪੁਲਿਸ ਅਨੁਸਾਰ ਉਹ ਨਸ਼ਾ ਤਸਕਰੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।
ਇਸ ਤੋਂ ਬਾਅਦ ਅੱਜ ਨਗਰ ਕੌਂਸਲ ਨੰਗਲ ਵੱਲੋਂ ਪੁਲਿਸ ਦੀ ਮਦਦ ਨਾਲ ਉਕਤ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਪੁਲਿਸ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਨਸ਼ਾ ਵੇਚਣ ਤੋਂ ਬਾਜ਼ ਨਾ ਆਏ ਤਾਂ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਦੀ ਤਸਕਰੀ ਜਾਂ ਵਿਕਰੀ ਸਬੰਧੀ ਕੋਈ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।