ਫਾਜ਼ਿਲਕਾ: ਮੰਡੀ ਲਾਧੂਕਾ: ਨਸ਼ਾ ਤਸਕਰਾਂ ਨੂੰ ਸਰਪੰਚ ਦਾ 20 ਦਿਨਾਂ ਦਾ ਅਲਟੀਮੇਟਮ
ਮੰਡੀ ਲਾਧੂਕਾ ਦੇ ਸਰਪੰਚ ਮਨਜੋਤ ਪ੍ਰਿੰਸ ਖੇੜਾ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਨੇ ਤਸਕਰਾਂ ਨੂੰ ਨਸ਼ਾ ਛੱਡਣ ਜਾਂ ਮੰਡੀ ਤੋਂ ਜਾਣ ਲਈ 20 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।