ਖਮਾਣੋਂ: ਖੇੜੀਨੋਧ ਸਿੰਘ ਪੁਲਿਸ ਨੇ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰ ਕੀਤਾ ਮਾਮਲਾ ਦਰਜ
ਖੇੜੀ ਨੋਧ ਸਿੰਘ ਪੁਲਿਸ ਨੇ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਖੇੜੀ ਨੋਧ ਸਿੰਘ ਪੁਲਿਸ ਵੱਲੋਂ ਡੰਗਰਾਂ ਵਾਲੇ ਘਰ ਵਿੱਚ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਪੁਲਿਸ ਨੇ ਨਜਾਇਜ਼ ਸ਼ਰਾਬ ਆਪਣੇ ਕਬਜ਼ੇ 'ਚ ਲੈਕੇ ਕਥਿਤ ਦੋਸ਼ੀ ਜੁਗਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।