ਫਾਜ਼ਿਲਕਾ: ਫਾਜ਼ਿਲਕਾ ਵਾਰ ਮੈਮੋਰੀਅਲ ਵਿਖੇ ਲੱਗੇਗਾ 1971 ਦੀ ਜੰਗ ਦਾ ਜਿੱਤਿਆ ਹੋਇਆ ਟੈਂਕ
ਫਾਜ਼ਿਲਕਾ ਦੇ ਪਿੰਡ ਘੜੂਮੀ ਸਥਿਤ ਵਾਰ ਮੈਮੋਰੀਅਲ ਵਿਖੇ 1971 ਦੀ ਜੰਗ ਦਾ ਜਿੱਤਿਆ ਹੋਇਆ ਟੈਂਕ ਸਥਾਪਤ ਕੀਤਾ ਜਾ ਰਿਹਾ ਹੈ। ਟੈਂਕ ਲਗਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਮੈਮੋਰੀਅਲ 1971 ਦੀ ਜੰਗ ਵਿੱਚ ਸ਼ਹੀਦ ਹੋਏ 3 ਅਸਾਮ ਬਟਾਲੀਅਨ ਦੇ ਜਵਾਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ।