ਚੰਡੀਗੜ੍ਹ ’ਚ ਚੱਲਦੀ ਬੱਸ ਦੇ ਅਚਾਨਕ ਨਿਕਲੇ ਟਾਇਰ, ਵੱਡਾ ਹਾਦਸਾ ਟਲਿਆ
ਚੰਡੀਗੜ੍ਹ ਵਿੱਚ ਪ੍ਰਦੂਸ਼ਣ ਘੱਟ ਕਰਨ ਦੇ ਉਦੇਸ਼ ਨਾਲ ਚਲਾਈਆਂ ਜਾ ਰਹੀਆਂ ਇਲੈਕਟ੍ਰਿਕ ਬੱਸਾਂ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਨਿਚਰਵਾਰ ਸਵੇਰੇ ਸੈਕਟਰ-46 ਅਤੇ 47 ਦੇ ਵਿਚਕਾਰ ਇੱਕ ਚੱਲਦੀ ਇਲੈਕਟ੍ਰਿਕ ਬੱਸ ਦੇ ਦੋਵੇਂ ਟਾਇਰ ਅਚਾਨਕ ਨਿਕਲ ਗਏ। ਉਸ ਸਮੇਂ ਬੱਸ ਵਿੱਚ ਕਰੀਬ 15 ਯਾਤਰੀ ਸਵਾਰ ਸਨ, ਜੋ ਰਾਮਦਰਬਾਰ ਤੋਂ ਮਲੋਇਆ ਵੱਲ ਜਾ ਰਹੇ ਸਨ।
ਚਾਲਕ ਨੇ ਚੌਕਸੀ ਅਤੇ ਸੂਝ-ਬੂਝ ਨਾਲ ਬੱਸ ਨੂੰ ਤੁਰੰਤ ਕਾਬੂ ਕਰਕੇ ਸੜਕ ਕਿਨਾਰੇ ਰੋਕ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਵਿੱਚ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਪ੍ਰਤੱਖਦਰਸ਼ੀਆਂ ਅਨੁਸਾਰ, ਬੱਸ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਅਚਾਨਕ ਤੇਜ਼ ਆਵਾਜ਼ ਨਾਲ ਉਸਦੇ ਦੋਵੇਂ ਟਾਇਰ ਨਿਕਲ ਗਏ। ਚਾਲਕ ਨੇ ਤੁਰੰਤ ਬ੍ਰੇਕ ਲਗਾ ਕੇ ਬੱਸ ਨੂੰ ਕਾਬੂ ਕੀਤਾ। ਜੇ ਬੱਸ ਤੇਜ਼ ਰਫ਼ਤਾਰ ਵਿੱਚ ਹੁੰਦੀ ਜਾਂ ਸਮੇਂ ਸਿਰ ਕਾਬੂ ਨਾ ਹੁੰਦੀ ਤਾਂ ਗੰਭੀਰ ਹਾਦਸਾ ਵਾਪਰ ਸਕਦਾ ਸੀ।
Gohana, Sonipat | Jul 11, 2026