Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
मौत
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh

ਵਿਦਿਆਰਥੀਆਂ ਨੂੰ ਸਕੂਲਾਂ ਦੇ ਅੰਦਰੋਂ ਹੀ ਬੱਸਾਂ ‘ਚ ਚੜ੍ਹਾਇਆ ਅਤੇ ਉਤਾਰਿਆ ਜਾਵੇਗਾ : ਡਿਪਟੀ ਕਮਿਸ਼ਨਰ ਵਲੋਂ ਨਿਰਦੇਸ਼ ਸਕੂਲੀ ਬੱਸਾਂ ਕੈਂਪਸ ਦੇ ਅੰਦਰ ਹੀ ਖੜ੍ਹੀਆਂ ਕਰਨ ਦੀ ਹਦਾਇਤ ਕਪੂਰਥਲਾ, 6 ਜੁਲਾਈ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਜ਼ਿਲ੍ਹੇ ਦੇ ਸਾਰੇ ਨਿੱਜੀ ਸਕੂਲਾਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰੋਂ ਹੀ ਸਕੂਲੀ ਬੱਸਾਂ ਵਿੱਚ ਚਾੜ੍ਹਨ ਅਤੇ ਉਤਾਰਣ ਨੂੰ ਯਕੀਨੀ ਬਣਾਉਣ। ਉਨ੍ਹਾਂ ਸਕੂਲਾਂ ਨੂੰ ਸੜਕਾਂ ਦੇ ਕਿਨਾਰੇ ’ਤੇ ਬੱਸਾਂ ਖੜ੍ਹੀਆਂ ਨਾ ਕਰਨ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵਧਦਾ ਹੈ ਤੇ ਟ੍ਰੈਫਿਕ ਜਾਮ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਕੂਲ ਵਿਦਿਆਰਥੀਆਂ ਨੂੰ ਸਕੂਲ ਦੀ ਇਮਾਰਤ ਤੋਂ ਬਾਹਰ ਬੱਸਾਂ ਵਿੱਚ ਚਾੜ੍ਹਨ ਅਤੇ ਉਤਾਰਨ ਦੀ ਇਜਾਜ਼ਤ ਦੇ ਰਹੇ ਹਨ, ਜਦਕਿ ਬੱਸਾਂ ਜਨਤਕ ਸੜਕਾਂ ਦੇ ਕਿਨਾਰੇ ਖੜ੍ਹੀਆਂ ਰਹਿੰਦੀਆਂ ਹਨ। ਇਸ ਨਾਲ ਜਿੱਥੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੁੰਦਾ ਹੈ, ਉੱਥੇ ਹੀ ਟ੍ਰੈਫਿਕ ਜਾਮ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਹਨ ਕਿ ਸਾਰੀਆਂ ਸਕੂਲੀ ਬੱਸਾਂ ਸਕੂਲ ਕੈਂਪਸ ਦੇ ਅੰਦਰ ਹੀ ਖੜ੍ਹੀਆਂ ਕੀਤੀਆਂ ਜਾਣ ਅਤੇ ਵਿਦਿਆਰਥੀਆਂ ਦੇ ਚੜ੍ਹਨ ਅਤੇ ਉਤਰਣ ਦੀ ਪ੍ਰਕਿਰਿਆ ਸਿਰਫ਼ ਸਕੂਲ ਦੀ ਇਮਾਰਤ ਦੇ ਅੰਦਰ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਬਹੁਤ ਜ਼ਰੂਰੀ ਸਮਝਿਆ ਜਾਵੇ ਅਤੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਨੂੰ ਲਾਗੂ ਕਰਨ ਵਿੱਚ ਕੋਈ ਵੀ ਲਾਪ੍ਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੈਪਸ਼ਨ- ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ। *Kapurthala DC orders private schools to ensure bus boarding inside campuses* *Buses to be parked inside schools' campuses* *Kapurthala, July 6* Deputy Commissioner Akash Bansal on Monday directed all private schools in the district to ensure that students board and alight from school buses only within their respective schools' campuses. He also instructed schools not to park buses on roadsides, warning that such practices increase the risk of road accidents and cause traffic congestion. The Deputy Commissioner said it had come to the notice of the district administration that some schools were allowing students to get on and off buses outside the school premises while the buses remained parked along public roads. Besides posing a serious safety risk to students, the practice also leads to traffic jams and inconvenience to the general public. Directing strict compliance, the Deputy Commissioner ordered that all school buses be parked within school campuses and boarding and alighting of students must take place only inside the premises. He said these directions should be treated as a matter of utmost urgency and warned that no negligence or laxity in their implementation would be tolerated. छात्रों को स्कूल के अंदर से ही बसों में चढ़ाया और उतारा जाएगा : डिप्टी कमिश्नर के निर्देश स्कूली बसों को कैंपस के अंदर ही खड़ा करने के आदेश कपूरथला, 6 जुलाई: डिप्टी कमिश्नर आकाश बांसल ने जिले के सभी निजी स्कूलों को निर्देश दिए हैं कि विद्यार्थियों को स्कूल कैंपस के अंदर से ही स्कूल बसों में चढ़ाने और उतारने की व्यवस्था सुनिश्चित की जाए। उन्होंने स्कूलों को सड़कों के किनारे बसें खड़ी न करने के भी निर्देश दिए और कहा कि ऐसा करने से सड़क दुर्घटनाओं का खतरा बढ़ जाता है तथा ट्रैफिक जाम की समस्या उत्पन्न होती है। डिप्टी कमिश्नर ने कहा कि जिला प्रशासन के ध्यान में आया है कि कुछ स्कूल विद्यार्थियों को स्कूल भवन के बाहर बसों में चढ़ाने और उतारने की अनुमति दे रहे हैं, जबकि बसें सार्वजनिक सड़कों के किनारे खड़ी रहती हैं। इससे जहां विद्यार्थियों की सुरक्षा के लिए गंभीर खतरा पैदा होता है, वहीं ट्रैफिक जाम लगने के कारण आम लोगों को भी परेशानी का सामना करना पड़ता है। इन आदेशों का सख्ती से पालन करने के निर्देश देते हुए डिप्टी कमिश्नर ने कहा कि सभी स्कूल बसें स्कूल कैंपस के अंदर ही खड़ी की जाएं और विद्यार्थियों के चढ़ने तथा उतरने की प्रक्रिया केवल स्कूल कैंपस के भीतर ही पूरी की जाए। उन्होंने कहा कि इन दिशा-निर्देशों को अत्यंत महत्वपूर्ण समझा जाए और चेतावनी दी कि इनके पालन में किसी भी प्रकार की लापरवाही या ढिलाई सहन नहीं की जाएगी। कैप्शन: डिप्टी कमिश्नर आकाश बांसल।

Phagwara, Kapurthala | Jul 6, 2026

MORE NEWS