ਫਾਜ਼ਿਲਕਾ: ਆਦਰਸ਼ ਨਗਰ ਦੇ ਵਿੱਚ ਘਰ ਘਰ ਡੇਂਗੂ ਨੂੰ ਲੈ ਕੇ ਕੀਤੀ ਜਾ ਰਹੀ ਚੈਕਿੰਗ, ਨਗਰ ਕੌਂਸਲ ਦੇ ਇੰਚਾਰਜ ਸੁਨੀਲ ਮੈਨੀ ਨੇ ਦਿੱਤੀ ਜਾਣਕਾਰੀ
ਫਾਜ਼ਿਲਕਾ ਦੇ ਆਦਰਸ਼ ਨਗਰ ਦੇ ਵਿੱਚ ਘਰ ਘਰ ਡੇਂਗੂ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੀ ਅਗਵਾਈ ਨਗਰ ਕੌਂਸਲ ਦੇ ਇੰਚਾਰਜ ਸੁਨੀਲ ਮੈਣੀ ਕਰ ਰਹੇ ਨੇ । ਜੋ ਟੀਮ ਦੇ ਨਾਲ ਘਰ ਘਰ ਪਹੁੰਚ ਕਰ ਜਿੱਥੇ ਫੋਗਿੰਗ ਕਰਵਾ ਰਹੇ ਨੇ । ਉੱਥੇ ਹੀ ਉਹਨਾਂ ਵੱਲੋਂ ਚੈਕਿੰਗ ਵੀ ਕਰਵਾਈ ਜਾ ਰਹੀ ਹੈ। ਸੁਨੀਲ ਮੈਣੀ ਨੇ ਕਿਹਾ ਕਿ ਵਿਧਾਇਕ ਨਰਿੰਦਰ ਪਾਲ ਸਵਨਾ ਦੇ ਹੁਕਮਾਂ ਸਦਕਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ।