ਬਲਾਚੌਰ: ਪਿੰਡ ਰੈਲਮਾਜਰਾ ਵਿਖੇ ਜੰਗਲੀ ਜਾਨਵਰ ਨੀਲ ਗਾਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ।
ਨਜ਼ਦੀਕੀ ਪਿੰਡ ਰੈਲ ਮਾਜਰਾ ਦੀ ਧਾਗਾ ਫੈਕਟਰੀ ਦੇ ਸਾਹਮਣੇ ਇਕ ਜੰਗਲੀ ਜਾਨਵਰ ਮਰਿਆ ਹੋਇਆ ਪਾਇਆ ਗਿਆ। ਕੁਝ ਲੋਕਾਂ ਨੇ ਤਾਂ ਇਕ ਜੰਗਲੀ ਜਾਨਵਰ ਮਰਿਆ ਹੋਇਆ ਸੜਕ ਦੇ ਕਿਨਾਰੇ ਪਿਆ ਦੇਖਿਆ। ਦੇਖਦੇ ਸਾਰ ਉਹਨਾਂ ਨੇ ਉਘੇ ਸਮਾਜ ਸੇਵੀ ਸੁਰਿੰਦਰ ਛਿੰਦਾ ਰੈਲ ਮਾਜਰਾ ਨੂੰ ਫੋਨ ਰਾਹੀਂ ਦੱਸਿਆ ਤਾਂ ਸੁਰਿੰਦਰ ਛਿੰਦਾ ਨੇ ਬਲਾਕ ਅਫਸਰ ਜੰਗਲੀ ਜੀਵ ਸੁਰੱਖਿਆ ਵਿਭਾਗ ਬਲਾਚੌਰ ਦੇ ਮੁਲਾਜ਼ਮ ਕੁਲਦੀਪ ਚੰਦ ਮੌਕੇ ਤੇ ਪਹੁੰਚੇ ਤੇ ਅਗਵਾਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ