ਪਟਿਆਲਾ: ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਪੈਰਾ ਮਿਲਟਰੀ ਫੋਰਸ ਨਾਲ ਮਿਲਕੇ ਚਲਾਇਆ ਤਲਾਸ਼ੀ ਅਭਿਆਨ
ਰੇਲਵੇ ਸਟੇਸ਼ਨ 'ਤੇ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ਜਿਸ ਦੀ ਅਗਵਾਈ ਐਸਪੀ ਟ੍ਰੈਫਿਕ ਜਸਵੀਰ ਸਿੰਘ ਨੇ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਡੀਐਸਪੀ ਸਿਟੀ 1 ਸੰਜੀਵ ਸਿੰਗਲਾ ਤੇ ਡੀਐਸਪੀ ਸਿਟੀ 2 ਜੰਗਜੀਤ ਸਿੰਘ ਰੰਧਾਵਾ ਵੀ ਮੌਜੂਦ ਰਹੇ ਇਸ ਮੌਕੇ ਪੁਲਿਸ ਨੇ ਅਤਿ ਆਧੁਨਿਕ ਉਪਕਰਨਾਂ ਦੇ ਨਾਲ ਲੋਕਾਂ ਦੇ ਸਮਾਨ ਦੀ ਚੈਕਿੰਗ ਕੀਤੀ।