ਸੁਲਤਾਨਪੁਰ ਲੋਧੀ: ਬਾਊਪੁਰ ਮੰਡ ਚ ਟੁੱਟਿਆ ਪਹਿਲਾਂ ਆਰਜੀ ਬੰਨ੍ਹ ਬੱਝਾ, ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਨੌਜਵਾਨਾਂ ਤੇ ਇਲਾਕੇ ਦੇ ਲੋਕਾਂ ਦਾ ਕੀਤਾ ਧੰਨਵਾਦ
ਬਾਊਪੁਰ ਮੰਡ ਇਲਾਕੇਚ ਆਏ ਹੜ ਦੌਰਾਨ ਜਿਹੜਾ ਪਹਿਲਾਂ ਆਰਜ਼ੀ ਬੰਨ੍ਹ ਟੁਟ ਗਿਆ ਸੀ, ਉਸ ਬੰਨ੍ਹ ਨੂੰ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੌਜਵਾਨਾਂ ਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਸ ਬੰਨ੍ਹ ਨੂੰ ਬੰਨਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਤਾਕਤ ਹੁੰਦੀ ਹੈ। ਜਿਸਨੂੰ ਸਿਰਫ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ।