ਸੰਗਰੂਰ: ਸੂਬੇ ਭਰ ਦੇ 3100 ਪਿੰਡਾਂ ਵਿੱਚ ਕਰੀਬ 1100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ ਖੇਡ ਸਟੇਡੀਅਮ -: ਕੈਬਨਟ ਮੰਤਰੀ ਅਮਨ ਅਰੋੜਾ
ਪੰਜਾਬ ਸਰਕਾਰ 3100 ਪਿੰਡਾਂ ਵਿੱਚ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਜਾ ਰਹੀ ਹੈ। ਇਹ ਗੱਲ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਤੇ ਨਾਲ ਹੀ ਕਿਹਾ ਕਿ ਹਲਕਾ ਸੁਨਾਮ ਅੰਦਰ 29 ਪਿੰਡਾਂ ਵਿੱਚ 11 ਕਰੋੜ 50 ਲੱਖ ਰੁਪਏ ਖਰਚ ਕਰਕੇ ਸਟੇਡੀਅਮ ਬਣਾਏ ਜਾ ਰਹੇ ਨੇ ਜਿਸ ਦਾ ਲਾਹਾ ਨੌਜਵਾਨਾਂ ਨੂੰ ਹੋਏਗਾ ਤਾਂ ਜੋ ਉਹ ਖੇਡਾਂ ਨਾਲ ਆਸਾਨੀ ਨਾਲ ਜੁੜ ਸਕਣਗੇ।