ਐਸਐਸਪੀ ਮਾਲੇਰਕੋਟਲਾ ਡਾ.ਸਿਮਰਤ ਕੌਰ ਦੀਆਂ ਹਦਾਇਤਾਂ ਮਤਾਬਿਕ ਡੀਐਸਪੀ ਅਹਿਮਦਗੜ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ 26 ਮਾਰਚ ਦਿਨ ਮੰਗਲਵਾਰ ਨੂੰ ਅਹਿਮਦਗੜ ਬੱਸ ਸਟੈਂਡ ਨੇੜੇ, ਗਰੇਵਾਲ ਚੌਂਕ ਸਮੇਤ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ।ਡੀਐਸਪੀ ਰਣਜੀਤ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈਕੇ ਨਾਕਾਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ।