ਫਾਜ਼ਿਲਕਾ: ਪਿੰਡ ਪੱਕਾ ਚਿਸ਼ਤੀ ਦੀ ਦਾਣਾ ਮੰਡੀ ਵਿੱਚ 30 ਲੱਖ ਦੀ ਲਾਗਤ ਨਾਲ ਪਾਇਆ ਜਾਵੇਗਾ ਸ਼ੈਡ, ਵਿਧਾਇਕ ਨੇ ਨੀਂਹ ਪੱਥਰ ਰੱਖ ਕੰਮ ਕਰਵਾਇਆ ਸ਼ੁਰੂ
ਫਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਵਿਖੇ ਵਿਧਾਇਕ ਨਰਿੰਦਰਪਾਲ ਸਵਣਾ ਪਹੁੰਚੇ । ਜਿੱਥੇ ਉਹਨਾਂ ਨੇ ਦਾਣਾ ਮੰਡੀ ਦੇ ਵਿੱਚ ਸ਼ੈਡ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ । ਦੱਸਿਆ ਜਾ ਰਿਹਾ ਹੈ ਕਿ ਕਰੀਬ 30 ਲੱਖ ਰੁਪਏ ਦੀ ਲਾਗਤ ਦੇ ਨਾਲ ਸ਼ੈਡ ਪਾਇਆ ਜਾਵੇਗਾ। ਜਿਸ ਦਾ ਵਿਧਾਇਕ ਨੇ ਨੀਂਹ ਪੱਥਰ ਰੱਖਿਆ ਤੇ ਕੰਮ ਸ਼ੁਰੂ ਕਰਵਾਇਆ।