ਰੂਪਨਗਰ: ਭਾਜਪਾ ਵੱਲੋਂ ਮੋਦੀ ਦੇ ਜਨਮ ਦਿਨ ਨੂੰ ਲੈ ਕੇ 21 ਸਤੰਬਰ ਨੂੰ ਨੰਗਲ ਦੇ ਪਿੰਡ ਬਰਾਰੀ ਚੋਂ ਲਗਾਇਆ ਜਾਵੇਗਾ ਮੈਗਾ ਹੈਲਥ ਕੈਂਪ ਡਾ ਸੁਭਾਸ਼ ਸ਼ਰਮਾ
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਅੱਜ ਨੰਗਲ ਵਿਖੇ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 21 ਸਤੰਬਰ ਨੂੰ ਨੰਗਲ ਦੇ ਪਿੰਡ ਬਰਾਰੀ ਵਿਖੇ ਭਾਜਪਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਲੈ ਕੇ ਮੈਗਾ ਹੈਲਥ ਚੈੱਕ ਅਪ ਕੈਂਪ ਲਗਾਇਆ ਜਾਵੇਗਾ ਉਹਨਾਂ ਦੱਸਿਆ ਕਿ ਇਸ ਦੌਰਾਨ 125 ਦੇ ਕਰੀਬ ਡਾਕਟਰ ਮਰੀਜ਼ਾਂ ਦਾ ਚੈੱਕ ਅਪ ਕਰਨਗੇ