ਫਰੀਦਕੋਟ: ਤਲਵੰਡੀ ਰੋਡ ਤੇ ਨਵੇਂ ਉਸਾਰੇ ਗਏ ਨਹਿਰ ਪੁਲ ਨੂੰ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਆਗਮਨ ਪੁਰਬ ਲਈ ਆਰਜੀ ਤੌਰ ਤੇ ਕਰਵਾਇਆ ਸ਼ੁਰੂ
ਬਾਬਾ ਫ਼ਰੀਦ ਜੀ ਦੇ ਮੇਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਤਲਵੰਡੀ ਰੋਡ ਵਾਲੇ ਨਹਿਰ ਦੇ ਪੁਲ ਨੂੰ ਆਵਾਜ਼ਾਈ ਲਈ ਚਾਲੂ ਕਰ ਦਿੱਤਾ ਗਿਆ ਹੈ। ਇਹ ਪੁਲ ਮਾਨਯੋਗ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜੀ ਦੇ ਯਤਨਾਂ ਸਦਕਾ ਚਾਲੂ ਕੀਤਾ ਗਿਆ ਹੈ। ਇਸ ਪੁਲ ਦੇ ਚਾਲੂ ਹੋਣ ਨਾਲ ਮੇਲੇ ਵਿੱਚ ਆਉਣ ਵਾਲੇ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਵਾਜਾਈ ਵਾਸਤੇ ਸੁਚਾਰੂ ਪ੍ਰਬੰਧ ਯਕੀਨੀ ਹੋਵੇਗਾ।