ਮਲੋਟ: ਮਲੋਟ ਵਿਖੇ 22 ਸਤੰਬਰ ਤੋਂ ਰਾਮਲੀਲਾ ਸ਼ੁਰੂ- ਹੈਪੀ ਡਾਵਰ ਪ੍ਰਧਾਨ
Malout, Muktsar | Sep 14, 2025 ਮਲੋਟ ਵਿਖੇ 22 ਸਤੰਬਰ ਤੋਂ ਰਾਮਲੀਲਾ ਸ਼ੁਰੂ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਸ੍ਰੀ ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਹੈਪੀ ਡਾਵਰ ਨੇ ਦੱਸਿਆ ਕਿ ਕਲੱਬ ਦੇ ਸਾਰੇ ਮੈਂਬਰਾਂ ਅਤੇ ਕਲਾਕਾਰਾਂ ਵਲੋਂ ਅੱਜ ਰਾਮ ਲੀਲਾ ਗਰਾਊਂਡ ਵਿੱਚ ਬੱਲੀ ਪੂਜਣ ਪੂਰੀ ਵਿਧੀ ਵਿਧਾਨ ਅਤੇ ਸ਼ਰਧਾ ਨਾਲ ਕੀਤਾ ਗਿਆ। ਇਸ ਮੌਕੇ ਅਸ਼ੋਕ ਜੱਗਾ, ਮੋਹਨ ਅਰੋੜਾ, ਰਾਜਿੰਦਰ ਜੁਨੇਜਾ, ਅਸ਼ੋਕ ਬਜਾਜ, ਮਦਨ ਮੁਰਾਦੀਆ, ਸੋਨੂੰ ਡਾਵਰ, ਰਿੰਕੂ ਅਨੇਜਾ, ਸ਼ੰਟੀ ਸ਼ਰਮਾ, ਸ਼ੰਟੀ ਬੱਠਲਾ, ਬਖਤਾਵਰ ਲਾਲ,