ਐਸਏਐਸ ਨਗਰ ਮੁਹਾਲੀ: ਸੈਕਟਰ 91 ਵਿਖੇ ਪੰਜਾਬੀ ਗਾਇਕ ਅਨਸਰ ਨੇ ਚਰਨਜੀਤ ਅਹੂਜਾ ਦੀ ਮੌਤ ਉੱਤੇ ਦੁੱਖ ਦਾ ਕੀਤਾ ਪ੍ਰਗਟਾਵਾ
ਪ੍ਰਸਿੱਧ ਸੰਗੀਤਕਾਰ ਚਰਨਜੀਤ ਆਹੂਜਾ (74) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਚਰਨਜੀਤ ਸਿੰਘ ਆਹੂਜਾ ਦਾ ਅੰਤਿਮ ਸਸਕਾਰ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸੇਕਟਰ 91 ਵਿਖ਼ੇ ਵੀ ਵੱਡੀ ਤਾਦਾਦ ਵਿਚ ਸ਼ੁਭਚਿੰਤਕ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਪੁੱਜੇ । ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਦੋਪਹਿਰ 2 ਵਜ਼ੇ ਚਰਨਜੀਤ ਆਹੂਜਾ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।