ਮਾਨ ਸਿੰਘ ਵਾਲਾ ਵਿਖੇ ਲਗਾਇਆ ਗਿਆ ਸੁਵਿਧਾ ਕੈਂਪ, ਭਾਜਪਾ ਦੇ ਹਲਕਾ ਇੰਚਾਰਜ ਗੋਰਾ ਦੀ ਅਗਵਾਈ 'ਚ ਮੌਕੇ 'ਤੇ ਬਣਾ ਕੇ ਦਿੱਤੇ ਗਏ ਬੀਮਾ ਯੋਜਨਾ ਕਾਰਡ
Sri Muktsar Sahib, Muktsar | Jun 21, 2025
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ਵਿਖੇ ਸ਼ਨੀਵਾਰ ਸਵੇਰੇ 10 ਵਜੇ ਤੋਂ ਸੁਵਿਧਾ ਕੈਂਪ ਲਾਇਆ ਗਿਆ। ਭਾਜਪਾ ਹਲਕਾ ਇੰਚਾਰਜ਼ ਤੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਚ ਲਾਏ ਗਏ ਇਸ ਕੈਂਪ ਚ ਮੌਕੇ ਤੇ ਲੋਕਾਂ ਦੇ ਸਿਹਤ ਬੀਮਾ ਯੋਜਨਾ ਕਾਰਡ ਬਣਾ ਕੇ ਦਿੱਤੇ। ਹਲਕਾ ਇੰਚਾਰਜ਼ ਗੋਰਾ ਪਠੇਲਾ ਨੇ ਆਪਣੇ ਸੰਬੋਧਨ ਚ ਕੇਂਦਰ ਸਰਕਾਰ ਦੀਆਂ 11 ਸਾਲਾਂ ਦੀਆਂ ਉਪਲਬਧੀਆਂ ਦੱਸੀਆਂ ।