ਸੰਗਰੂਰ: ਪਟਿਆਲਾ ਰੋਡ ਤੇ ਟਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਰੋਕ ਕੇ ਟਰੈਫਿਕ ਨਿਯਮਾਂ ਬਾਰੇ ਪਾਲਣਾ ਕਰਨ ਸਬੰਧੀ ਸਖਤ ਹਦਾਇਤ ਜਾਰੀ ਕੀਤੀ।
ਆਏ ਦਿਨ ਸੜਕੀ ਹਾਦਸਿਆਂ ਦੇ ਵਿੱਚ ਇਨਸਾਨੀ ਜਾਨਾਂ ਜਾ ਰਹੀਆਂ ਨੇ ਜਿਸ ਨੂੰ ਰੋਕਣ ਦੇ ਲਈ ਮਲੇਰਕੋਟਲਾ ਪਟਿਆਲਾ ਮੁੱਖ ਮਾਰਗ ਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੋ ਪਹੀਆ ਵਾਹਨਾਂ ਨੂੰ ਹਮੇਸ਼ਾ ਹੈਲਮਟ ਲਗਾ ਕੇ ਅਤੇ ਕਾਰ ਚਾਲਕਾਂ ਨੂੰ ਹਮੇਸ਼ਾ ਸੀਟ ਬੈਲਟ ਲਗਾ ਕੇ ਵਾਹਨ ਡਰਾਈਵ ਕਰਨ ਸਬੰਧੀ ਸਖਤ ਹਦਾਇਤ ਜਾਰੀ ਕੀਤੀ ਗਈ ਹੈ।