ਕਪੂਰਥਲਾ: ਮਾਲ ਰੋਡ ਵਿਖੇ ਕੈਮਰਾ ਬਾਗ ਨੇੜੇ ਸੜਕ ਹਾਦਸੇ ਚ ਇੱਕ ਨੌਜਵਾਨ ਹੋਇਆ ਜਖਮੀਂ
ਮਾਲ ਰੋਡ ਵਿਖੇ ਕੈਮਰਾ ਬਾਗ ਨੇੜੇ ਸੜਕ ਹਾਦਸੇ ਚ ਮੋਟਰਸਾਇਕਲ ਸਵਾਰ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਜਖਮੀਂ ਨੌਜਵਾਨ ਦੀ ਪਹਿਚਾਣ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਮਹਿਮਦਵਾਲ ਦੇ ਰੂਪ ਵਜੋਂ ਹੋਈ ਹੈ।