ਮਲੇਰਕੋਟਲਾ: ਮਾਲੇਰਕੋਟਲਾ ਵਿਖੇ ਸੈਸ਼ਨ ਡਵੀਜ਼ਨ ਸਥਾਪਿਤ ਕਰਨ ਵਾਸਤੇ ਡੀਸੀ ਮਾਲੇਰਕੋਟਲਾ ਨੂੰ ਬਾਰ ਐਸੋਸੀਏਸ਼ਨ ਨੇ ਮੰਗ ਪੱਤਰ ਦਿੱਤਾ
ਜਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਵਲੋਂ ਪ੍ਰਧਾਨ ਮਨਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਜਿਲ੍ਹਾ ਮਾਲੇਰਕੋਟਲਾ ਵਿਖੇ ਸੈਸ਼ਨ ਡਵੀਜ਼ਨ ਸਥਾਪਿਤ ਕਰਨ ਵਾਸਤੇ ਡੀਸੀ ਮਾਲੇਰਕੋਟਲਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਵਕੀਲ ਹਾਜਰ ਰਹੇ।