ਪਿੰਡ ਬੰਡਾਲਾ ਦੇ ਨੇੜੇ ਟਰੈਕਟਰ ਟਰਾਲੀ ਤੇ ਸੰਗਤ ਨੂੰ ਆਨੰਦਪੁਰ ਸਾਹਿਬ ਲੈ ਕੇ ਜਾ ਰਹੇ 30 ਸਾਲ ਦੇ ਨੌਜਵਾਨ ਜੱਜਬੀਰ ਸਿੰਘ ਪਿੰਡ ਦਾਊਕੇ ਤਰਨਤਾਰਨ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋ ਗੋਲੀਆਂ ਮਾਰ ਕੇ ਫਰਾਰ ਦੀ ਘਟਨਾ ਸਾਹਮਣੇ ਆਈ ਹੈ। ਡੀ ਐਸ ਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਜੱਜਬੀਰ ਸਿੰਘ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਤੇ ਆਰੋਪੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ।