ਖਰੜ: ਕੁਰਾਲੀ ਬੱਸ ਸਟੈਂਡ ਵਿਖੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬਾਹਰ ਰਖੇ ਸਮਾਨ ਨੂੰ ਹਟਾਉਣ ਦੀ ਐਸਐਚਓ ਨੇ ਕੀਤੀ ਅਪੀਲ
ਕੁਰਾਲੀ ਦੇ ਬਸ ਸਟੈਂਡ ਵਿਖੇ ਦੁਕਾਨਾਂ ਦੀ ਆਪਣੀ ਹੱਦ ਤੋਂ ਬਾਹਰ ਪਏ ਸਮਾਨ ਦੇ ਕਾਰਨ ਸਿਟੀ ਥਾਣੇ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਸਮਾਨ ਦੁਕਾਨ ਦੇ ਅੰਦਰ ਰੱਖਣ ਦੀ ਅਪੀਲ ਕੀਤੀ ਹੈ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਆਪਣੀ ਦੁਕਾਨਾਂ ਦਾ ਸਮਾਨ ਆਪਣੀ ਹੱਦ ਵਿੱਚ ਰੱਖਦੇ ਹਾਂ ਪਰ ਦੂਜੇ ਦੁਕਾਨਦਾਰ ਇਸ ਗੱਲ 'ਤੇ ਅਮਲ ਨਹੀਂ ਕਰਦੇ।