ਜਲੰਧਰ 1: ਜਲੰਧਰ ਦੇ ਪ੍ਰੀਤ ਨਗਰ ਵਿਖੇ ਤਿੰਨ ਤੋਂ ਚਾਰ ਸਾਲਾ ਮਾਸੂਮ ਕੁੜੀ ਦੇ ਨਾਲ ਗਲਤ ਹਰਕਤ ਕਰਨ ਵੇਲੇ ਫੜਿਆ ਇੱਕ ਪ੍ਰਵਾਸੀ
ਜਲੰਧਰ ਦੇ ਪ੍ਰੀਤ ਨਗਰ ਵਿਖੇ ਇਲਾਕਾ ਨਿਵਾਸੀਆਂ ਨੇ ਇੱਕ ਕੁਾਰਟਰ ਦੇ ਵਿੱਚ ਇੱਕ ਪ੍ਰਵਾਸੀ ਨੂੰ ਇੱਕ ਤਿੰਨ ਤੋਂ ਚਾਰਾਂ ਸਾਲਾਂ ਦੀ ਬੱਚੀ ਦੇ ਨਾਲ ਗਲਤ ਹਰਕਤ ਕਰਦਿਆਂ ਹੋਇਆ ਰੰਗੇ ਹੱਥੀ ਫੜਿਆ ਹੈ। ਗਰੀਮਤ ਇਹ ਰਹੀ ਕਿ ਬੱਚੀ ਨੂੰ ਬਾਲ ਬਾਲ ਬਚਾ ਲਿੱਤਾ ਤੇ ਪ੍ਰਵਾਸੀ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਉਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਪ੍ਰਵਾਸੀ ਵੀ ਉਸੇ ਮੁਹੱਲੇ ਦਾ ਰਹਿਣ ਵਾਲਾ ਹੈ।