ਪਟਿਆਲਾ: 'ਆਪ' ਬੁਲਾਰੇ ਯਾਦਵਿੰਦਰ ਸਿੰਘ ਸੰਧੂ ਉਰਫ ਗੋਲਡੀ ਲਦੇਨ 'ਤੇ ਪਰਚਾ ਦਰਜ ਹੋਣ ਤੇ ਫਾਸਟ ਵੇ ਡਾਇਰੈਕਟਰ ਵਿਕਾਸ ਪੁਰੀ ਨੇ EC ਦਾ ਕੀਤਾ ਧੰਨਵਾਦ
ਪਟਿਆਲਾ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਯਾਦਵਿੰਦਰ ਸਿੰਘ ਸੰਧੂ ਉਰਫ਼ ਗੋਲਡੀ ਲਾਦੇਨ ਅਤੇ ਹੋਰਾਂ ਖ਼ਿਲਾਫ਼ ਕੇਬਲ ਆਪਰੇਟਰ ਦੇ ਅਹਾਤੇ ਵਿੱਚੋਂ 1 ਕਰੋੜ ਰੁਪਏ ਦੇ ਸਾਮਾਨ ਦੀ ਭੰਨਤੋੜ ਕਰਨ ਅਤੇ ਲੁੱਟਣ ਦੇ ਅਰੋਪਾਂ ਹੇਠ ਗੋਲਡੀ ਲਾਦੇਨ ਅਤੇ ਤਿੰਨ ਹੋਰ ਵਿਅਕਤੀ ਦੇ ਨਾਲ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ। ਵਿਕਾਸ ਪੁਰੀ ਨੇ ਚੋਣ ਕਮਿਸ਼ਨ ਅਤੇ ਐਸਐਸਪੀ ਪਟਿਆਲਾ ਦਾ ਪਰਚਾ ਦਰਜ ਕਰਨ ਤੇ ਧੰਨਵਾਦ ਕੀਤਾ, ਅਤੇ ਇਨਸਾਫ ਦੀ ਉਮੀਦ ਲਗਾਈ।