ਫਗਵਾੜਾ: ਮੇਹਲੀ ਗੇਟ ਗਊਸ਼ਾਲਾ 'ਚ 25 ਦੇ ਕਰੀਬ ਗਊਆਂ ਦੀ ਭੇਦ-ਭਰੇ ਹਾਲਾਤ 'ਚ ਹੋਈ ਮੌਤ ਦੇ ਰੋਸ ਵਜੋਂ ਹਿੰਦੂ ਸਮਾਜ ਨੇ ਫਗਵਾੜਾ ਦੇ ਬਾਜ਼ਾਰ ਕੀਤੇ ਗਏ ਬੰਦ
ਬੀਤੀ ਰਾਤ ਮੇਹਲੀ ਗੇਟ ਚ ਸਥਿਤ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਭੇਦ ਭਰੇ ਹਾਲਾਤਾਂ ਚ 25 ਦੇ ਕਰੀਬ ਗਊਆਂ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਸੋਮਵਾਰ ਸਵੇਰੇ ਹਿੰਦੂ ਸਮਾਜ ਵੱਲੋਂ ਫਗਵਾੜਾ ਸ਼ਹਿਰ ਦੇ ਬਾਜ਼ਾਰ ਬੰਦ ਕਰਵਾ ਦਿੱਤੇ ਗਏ। ਇਸ ਮੌਕੇ ਵੱਖ ਵੱਖ ਆਗੂਆਂ ਨੇ ਮੰਗ ਕੀਤੀ ਕਿ ਗਾਵਾਂ ਦੇ ਚਾਰੇ ਵਿੱਚ ਕਦੇ ਤੌਰ ਤੇ ਦਿੱਲੀ ਚੀਜ਼ ਮਿਲਾਉਣ ਵਾਲੇ ਆਰੋਪੀਆਂ ਦਾ ਪਤਾ ਲਗਾ ਕੇ ਜਲਦ ਉਨਾਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।