ਫਿਲੌਰ: ਅਪਰਾ ਵਿਖੇ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨਸ਼ਾ ਤਸਕਰ ਨੂੰ 50 ਗ੍ਰਾਮ ਹੈਰੋਇਨ ਅਤੇ 2300 ਰੁਪਏ ਡਰਗ ਮਨੀ ਦੇ ਨਾਲ ਕੀਤਾ ਕਾਬੂ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਗੱਡੀ ਦੇ ਵਿੱਚੋਂ ਇੱਕ ਨਸ਼ਾ ਤਸਕਰ ਨੂੰ ਰੋਕਿਆ ਅਤੇ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 50 ਗ੍ਰਾਮ ਹੀਰੋਇਨ ਤੇ 2300 ਡਰੱਗ ਮਨੀ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਅਗਲੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਇਹ ਕਿ ਇਹ ਕਈ ਮਹੀਨਿਆਂ ਤੋਂ ਫਿਲੋਰ ਦੇ ਆਸਪਾਸ ਏਰੀਏ ਵਿਖੇ ਨਸ਼ਾ ਸਪਲਾਈ ਕਰਦਾ ਸੀ।