ਪਠਾਨਕੋਟ: ਸਦਰ ਥਾਣੇ ਦੀ ਪੁਲਿਸ ਨੇ 12 ਬੋਤਲ ਸ਼ਰਾਬ ਦੇ ਨਾਲ ਇੱਕ ਨੂੰ ਕੀਤਾ ਗਿਰਫਤਾਰ
ਸਰਨਾ ਸਦਰ ਥਾਣੇ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 12 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਮੁਲਖ ਰਾਜ ਵਾਸੀ ਛੱਨੀ ਤੋਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐਸਆਈ ਬਲਕਾਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਪਿੰਡ ਜੰਗਲ ਵਿੱਚ ਮੌਜੂਦ ਸੀ। ਇਸ ਦੌਰਾਨ ਮੁਖਬਰ ਤੋਂ ਸੂਚਨਾ ਮਿਲੀ ਕਿ ਇਕ ਵਿਅਕਤੀ ਠੇਕੇ 'ਤੇ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਉਕਤ ਵਿਅਕਤੀ ਹੁਣ ਜਦੋਂ ਚੈੱਕ ਕੀਤਾ ਤਾਂ ਉਸ ਕੋਲੋਂ ਸ਼ਰਾਬ ਬਰਾਮਦ ਹੋਈ ਤੇ ਮਾਮਲਾ ਦਰਜ ਕੀਤਾ ਗਿਆ