ਐਤਵਾਰ ਨੂੰ ਦੁਪਹਿਰ ਤੋਂ ਪਹਿਲਾਂ ਮਾਣਕ ਮਾਜਰਾ ਪਿੰਡ ਦੇ ਨਾਲ ਲੱਗਦੇ ਇੱਕ ਪਟਾਕਾ ਫੈਕਟਰੀ ਦੇ ਡੰਪ ਜਾਂ ਫੈਕਟਰੀ ਨੂੰ ਅਚਾਨਕ ਅੱਗ ਲੱਗਣ ਨਾਲ ਵੱਡੇ ਵੱਡੇ ਧਮਾਕੇ ਸੁਣਾਈ ਦਿੱਤੇ ਜਿਸ ਨੂੰ ਲੈ ਕੇ ਫਾਇਰ ਗੇਟ ਦੀ ਗੱਡੀਆਂ ਪਹੁੰਚੀਆਂ ਅਤੇ ਨਾਲ ਲੱਗਦੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਦੇਰ ਰਾਤ ਇਸ ਅੱਗ ਲੱਗਣ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।