ਮੁਕਤਸਰ: 21 ਅਗਸਤ ਬੰਦ ਦਾ ਬਾਈਕਾਟ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ - ਰਣਜੀਤ ਸਿੰਘ ਧਾਲੀਵਾਲ ਕੁਆਰਡੀਨੇਟਰ ਆਲ ਇੰਡੀਆ ਮਜਬ੍ਹੀ ਸਿੱਖ ਫਰੰਟ
ਆਲ ਇੰਡੀਆ ਮਜ਼ਹਬੀ ਸਿੱਖ /ਵਾਲਮੀਕਿ / ਵੰਸ਼ਿਤ ਸਮਾਜ ਆਰਕਸ਼ਣ ਬਚਾਓ ਕਮੇਟੀ ਭਾਰਤ, ਇਸ ਕਮੇਟੀ ਦੇ ਨਵ ਨਿਯੁਕਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕੁਆਰਡੀਨੇਟਰ ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਕ ਜਰੂਰੀ ਮੀਟਿੰਗ ਵਾਲਮੀਕਿ ਧਰਮਸ਼ਾਲਾ ਗੋਨਿਆਨਾ ਚੌਕ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜਿਸ ਮੀਟਿੰਗ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ 01 ਅਗਸਤ 2024 ਦੇ ਰਿਜਰਵੇਸ਼ਨ ਸਬੰਧੀ ਦਿੱਤੇ ਗਏ ਸੱਤ ਜੱਜਾਂ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ।