ਫਰੀਦਕੋਟ: ਜੋਗੀਆਂ ਵਾਲੀ ਬਸਤੀ ਤੋਂ 280 ਗ੍ਰਾਮ ਹੈਰੋਇਨ, ਦੇਸੀ ਪਿਸਟਲ, ਡਰੱਗ ਮਨੀ,2 ਕੰਪਿਊਟਰ ਕੰਡੇ ਅਤੇ ਮੋਬਾਇਲ ਫੋਨਾਂ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸੀਆਈਏ ਸਟਾਫ ਨੇ 280 ਗਰਾਮ ਹੈਰੋਇਨ,ਇੱਕ ਦੇਸੀ ਪਿਸਟਲ ,ਪੰਜ ਕਾਰਤੂਸ, 5100 ਰੁਪਏ ਦੀ ਡਰੱਗ ਮਨੀ ,ਦੋ ਕੰਪਿਊਟਰ ਕੰਢੇ ਅਤੇ ਚਾਰ ਮੋਬਾਈਲ ਫੋਨਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਹਨਾਂ ਦਾ ਇੱਕ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।