ਮੁਕਤਸਰ: ਬਠਿੰਡਾ ਬਾਈਪਾਸ 'ਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ
ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਪੁਲਿਸ ਨੇ ਬਠਿੰਡਾ ਰੋਡ ਬਾਈਪਾਸ ਦੇ ਦੋ ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ । ਪੁਲਿਸ ਵੱਲੋਂ ਦੁਪਹਿਰ 2 ਵਜ਼ੇ ਹਾਸਿਲ ਹੋਈ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਜਗਮੀਤ ਸਿੰਘ ਅਤੇ ਆਤਿਸ਼ ਘਾਰੂ ਨਿਵਾਸੀ ਮੁਕਤਸਰ ਵਜੋਂ ਹੋਈ ਹੈ। ਐਸਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ।।