ਮੁਕਤਸਰ: ਇਤਿਹਾਸਿਕ ਸ਼ਹਿਰ ਦੇ ਪੰਜ ਪਾਵਨ ਸਰੋਵਰਾਂ ਦੀ ਸਫ਼ਾਈ ਦੇ ਕਾਰਜ਼ਾਂ ਦੀ ਕੀਤੀ ਗਈ ਸ਼ੁਰੂਆਤ : ਬਲਦੇਵ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ
ਮੁਕਤਸਰ ਵਿਖੇ ਸਥਿਤ ਪੰਜ ਗੁਰਦੁਆਰਾ ਸਾਹਿਬ ਦੇ ਪਾਵਨ ਸਰੋਵਰਾਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ। ਜਿਸ ਦੀ ਸ਼ੁਰੂਆਤ ਅੱਜ ਛੋਟਾ ਤਲਾਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਦਾ ਸਫਾਈ ਕਾਰਜ ਸ਼ੁਰੂ ਕਰਕੇ ਕੀਤੀ ਗਈ। ਸਫਾਈ ਕਾਰਜ ਵਿੱਚ ਹਿੱਸਾ ਲੈਣ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਦਿਖਾਈ ਦਿੱਤਾ ਉਧਰ ਸ਼ਾਮ ਕਰੀਬ 5 ਵਜੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਸੰਗਤ ਨੂੰ ਵੱਧ ਚੜ ਕੇ ਇਸ ਸਫਾਈ ਕਾਰਜ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ