ਭਾਰਤੀ ਫੌਜ ਵੱਲੋਂ ਪਾਕਿਸਤਾਨੀ ਫੌਜ ਨੂੰ ਕਰਾਰਾ ਜਵਾਬ ਦੇ ਕੇ ਕੀਤਾ ਕਾਬਲੇ ਤਰੀਫ ਕੰਮ-ਜਗਦੀਸ਼ ਰਾਏ ਢੋਸੀਵਾਲ, ਪ੍ਰਧਾਨ ਮੁਕਤਸਰ ਵਿਕਾਸ ਮਿਸ਼ਨ
Sri Muktsar Sahib, Muktsar | May 8, 2025
ਮੁਕਤਸਰ ਵਿਕਾਸ ਮਿਸ਼ਨ ਦੀ ਇੱਕ ਅਹਿਮ ਮੀਟਿੰਗ ਵੀਰਵਾਰ ਦੀ ਰਾਤ ਲਗਭਗ ਅੱਠ ਵਜੇ ਸਿਟੀ ਹੋਟਲ ਵਿੱਚ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨੀ ਫੌਜ ਨੂੰ ਦਿੱਤੇ ਗਏ ਜਵਾਬੀ ਹਮਲੇ ਦੀ ਪ੍ਰਸ਼ੰਸਾ ਕਰਦਿਆਂ ਲੋਕਾਂ ਨੂੰ ਤਨਾਅ ਭਰੇ ਮਾਹੌਲ ਵਿੱਚ ਨਾ ਘਬਰਾਉਣ ਦੀ ਗੱਲ ਤੇ ਜ਼ੋਰ ਦਿੱਤਾ ਗਿਆ।