ਫਾਜ਼ਿਲਕਾ: ਟਰੱਕ ਯੂਨੀਅਨ ਚੌਂਕ ਵਿੱਚ ਪਿਆ ਰੌਲਾ, ਪਿਕਅਪ ਦੀ ਟੱਕਰ ਕਾਰਨ ਪਲਟਾ ਖਾ ਕੇ ਮੁੜੀ ਗੱਡੀ
ਟਰੱਕ ਯੂਨੀਅਨ ਚੌਂਕ ਵਿੱਚ ਉਸ ਵੇਲੇ ਬਵਾਲ ਖੜਾ ਹੋ ਗਿਆ । ਜਦੋਂ ਅਬੋਹਰ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਪਿੱਛੇ ਤੋਂ ਤੇਜ਼ ਰਫਤਾਰ ਪਿਕਅਪ ਚਾਲਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤੀ ਕਿ ਗੱਡੀ ਪਲਟਾ ਖਾ ਕੇ ਵਾਪਸ ਅਬੋਹਰ ਵੱਲ ਮੁੜ ਗਈ। ਹਾਲਾਂਕਿ ਮੌਕੇ ਤੇ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ । ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ । ਆਖਿਰਕਾਰ ਪਿਕਅਪ ਚਾਲਕ ਨੇ ਆਪਣੀ ਗਲਤੀ ਮੰਨੀ । ਜਿਸ ਨੇ ਕਿਹਾ ਕਿ ਗੱਡੀ ਦੀ ਬ੍ਰੇਕ ਫੇਲ ਹੋਣ ਕਾਰਨ ਹਾਦਸਾ ਹੋਇਆ ।