ਜਲਾਲਾਬਾਦ: ਟਾਹਲੀਵਾਲਾ ਨੇੜੇ ਝੋਨੇ ਦੀ ਪਰਾਲੀ ਦੇ ਸੜੇ ਖੇਤ ਵਿੱਚੋਂ ਮਿਲੀ ਹੈਰੋਇਨ
ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਵਿੱਚ ਝੋਨੇ ਦੀ ਪਰਾਲੀ ਦੇ ਸੜੇ ਹੋਏ ਖੇਤ ਦੇ ਵਿੱਚੋਂ ਹੈਰੋਇਨ ਦਾ ਪੈਕਟ ਮਿਲਿਆ ਹੈ। ਮੌਕੇ ਤੇ ਬੀਐਸਐਫ ਅਤੇ ਪੰਜਾਬ ਪੁਲਿਸ ਪਹੁੰਚੀ । ਜਿਨਾਂ ਨੇ ਹੈਰੋਈਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਾਂਝੇ ਤੌਰ ਤੇ ਸਰਚ ਆਪਰੇਸ਼ਨ ਚਲਾਇਆ । ਹਾਲਾਂਕਿ ਇਸ ਦੌਰਾਨ ਹੋਰ ਕੁਝ ਤਾਂ ਬਰਾਮਦ ਨਹੀਂ ਹੋਇਆ । ਪਰ ਬਰਾਮਦ ਹੋਈ ਹੈਰੋਈਨ ਦਾ ਵਜਨ 605 ਗ੍ਰਾਮ ਹੈ । ਜਿਸ ਮਾਮਲੇ ਵਿੱਚ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ