ਸੁਲਤਾਨਪੁਰ ਲੋਧੀ: ਜਮੀਅਤ ਉਲਮਾ ਹਿੰਦ ਵਲੋਂ ਹੜ ਪ੍ਰਭਾਵਿਤ ਇਲਾਕੇ ਪਿੰਡ ਬਾਊਪੁਰ ਚ 3.25 ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਟ, ਰਾਜਸਭਾ ਮੈਂਬਰ ਨੇ ਕੀਤੀ ਸ਼ਲਾਘਾ
ਹਲਕਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕੇ ਮੰਡ ਬਾਊਪੁਰ ਵਿਖੇ ਜਮੀਅਤ ਉਲਮਾ ਹਿੰਦ ਆਲ ਇੰਡੀਆ ਵੱਲੋਂ ਲੋਕਾਂ ਨੂੰ 2.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਡੀਜ਼ਲ ਲਈ 50 ਹਜ਼ਾਰ ਰੁਪਏ ਵਿੱਤੀ ਸਹਾਇਤਾ ਭੇਟ ਕੀਤੀ ਗਈ। ਹਾਜੀ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਹੜ ਦਾ ਪਾਣੀ ਭਾਵੇਂ ਹੌਲੀ ਹੌਲੀ ਉਤਰ ਰਿਹਾ ਹੈ ਪਰ ਹੁਣ ਲੋਕਾਂ ਦੇ ਮੁੜ ਵਸੇਬੇ ਦੀ ਲੋੜ ਹੈ।