ਫਾਜ਼ਿਲਕਾ: ਐਮਆਰ ਐਨਕਲੇਵ ਦੇ ਨੇੜੇ ਪਿਆ ਰੌਲਾ, ਰੇਤੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਸੜਕ ਵਿਚਾਲੇ ਲਾ ਕੇ ਕੀਤਾ ਰਾਹ ਬੰਦ
ਫਾਜ਼ਿਲਕਾ ਦੇ ਐਮਆਰ ਐਨਕਲੇਵ ਦੇ ਨੇੜੇ ਰੋਲਾ ਪੈ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀਆਂ ਰੇਤੇ ਨਾਲ ਭਰੀਆਂ ਹੋਈਆਂ ਸੜਕ ਵਿਚਾਲੇ ਲਾ ਕੇ ਰਾਹ ਬੰਦ ਕਰ ਦਿੱਤਾ ਗਿਆ । ਰਾਹ ਬੰਦ ਕਰਨ ਵਾਲੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਮੌਕੇ ਤੋਂ ਪਿੱਛੇ ਤੋਂ ਆਏ ਗੱਡੀ ਚਾਲਕਾਂ ਨੇ ਰਾਹ ਦੇਣ ਨੂੰ ਲੈ ਕੇ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਤੇ ਗਾਲੀ ਗਲੋਚ ਕੀਤਾ । ਜਿਸ ਕਰਕੇ ਉਹਨਾਂ ਵੱਲੋਂ ਰਾਹ ਬੰਦ ਕੀਤਾ ਗਿਆ। ਤੇ ਰੋਸ ਜਾਹਿਰ ਕੀਤਾ ਜਾ ਰਿਹਾ ਹੈ ।