ਸੁਲਤਾਨਪੁਰ ਲੋਧੀ: ਮੰਡ ਬਾਊਪੁਰ ਖੇਤਰ ਦੇ ਦਰਜਨ ਤੋਂ ਵੱਧ ਟਾਪੂਨੁਮਾ ਪਿੰਡਾਂ ਵਿਚ ਅਜੇ ਵੀ ਹਾਲਾਤ ਬਦਤਰ-ਖੇਤ ਪਾਣੀ ਵਿਚ ਡੁੱਬੇ, ਸਰਕਾਰਾਂ ਤੋਂ ਖਫ਼ਾ ਹਨ ਲੋਕ
ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਹੜ ਮਾਰੇ ਮੰਡ ਬਾਊਪੁਰ ਖੇਤਰ ਦੇ ਦਰਜਨ ਤੋਂ ਵੱਧ ਟਾਪੂਨੁਮਾ ਪਿੰਡਾਂ ਦੇ ਹਾਲਾਤ ਅਜੇ ਵੀ ਬਦਤਰ ਹਨ | ਪਿੰਡਾਂ ਦੇ ਖੇਤਾਂ ਵਿਚ ਅਜੇ ਵੀ 2 ਤੋਂ ਲੈ ਕੇ 3 ਫੁੱਟ ਤੇ ਕੁੱਝ ਨੀਵੀਆਂ ਥਾਵਾਂ 'ਤੇ ਚਾਰ ਫੁੱਟ ਤੱਕ ਪਾਣੀ ਖੜ੍ਹਾ ਹੈ | ਕਿਸਾਨਾਂ ਨੇ ਦੱਸਿਆ ਕਿ ਪਾਣੀ ਕਾਰਨ ਕੁੱਝ ਪਿੰਡਾਂ ਨੂੰ ਜਾਣ ਵਾਲੇ ਰਸਤੇ ਬੰਦ ਹਨ, ਮੰਡ ਸਾਂਗਰਾ ਨੂੰ ਜਾਣ ਲਈ ਪਿੰਡ ਵਾਸੀਆਂ ਨੂੰ ਅਜੇ ਬੇੜੀ ਦਾ ਸਹਾਰਾ ਲੈਣਾ ਪੈ ਰਿਹਾ ਹੈ |