ਫਾਜ਼ਿਲਕਾ: ਚਾਵਲਾ ਗਲੀ ਵਿਚ ਚੈਕਿੰਗ ਦੌਰਾਨ ਘਰ ਵਿੱਚੋਂ ਮਿਲਿਆ ਡੇਂਗੂ ਦਾ ਲਾਰਵਾ, ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕੀਤਾ ਨਸ਼ਟ
ਫਾਜ਼ਿਲਕਾ ਦੇ ਵਿੱਚ ਲਗਾਤਾਰ ਸਿਹਤ ਵਿਭਾਗ ਵੱਲੋਂ ਫੋਗਿੰਗ ਕਰਵਾਈ ਜਾ ਰਹੀ ਹੈ । ਤੇ ਘਰਾਂ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ । ਇਸ ਦੇ ਤਹਿਤ ਹੀ ਚਾਵਲਾ ਗਲੀ ਦੇ ਵਿੱਚ ਚੈਕਿੰਗ ਕਰਨ ਦੇ ਲਈ ਪਹੁੰਚੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਇੱਕ ਘਰ ਦੇ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਹਾਲਾਂਕਿ ਫਰਿਜ ਦੀ ਟਰੇਅ ਦੇ ਵਿੱਚ ਡੇਂਗੂ ਦਾ ਲਾਰਵਾ ਪਲ ਰਿਹਾ ਸੀ । ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਘਰ ਵਿੱਚ ਫੌਗਿੰਗ ਵੀ ਕੀਤੀ ਗਈ।