ਫਗਵਾੜਾ: ਪਲਾਹੀ ਰੋਡ ਫਗਵਾੜਾ ਦੇ ਹੋਟਲ ਵਿਚ ਚੱਲ ਰਹੇ ਕਾਲ ਸੈਂਟਰ 'ਤੇ ਪੁਲਿਸ ਵਲੋਂ ਵੱਡੀ ਕਾਰਵਾਈ, ਗਿਰੋਹ ਦੇ 39 ਮੈਂਬਰ ਗਿ੍ਫ਼ਤਾਰ
ਸਾਈਬਰ ਸੈੱਲ ਨੇ ਪਲਾਹੀ ਰੋਡ 'ਤੇ ਸਥਿਤ ਇੱਕ ਹੋਟਲ 'ਚ ਛਾਪੇਮਾਰੀ ਕਰਕੇ ਲੋਕਾਂ ਨਾਲ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦੇ 39 ਮੈਂਬਰਾਂ ਨੂੰ ਕਾਬੂ ਕਰਕੇ ਇਨਾ ਪਾਸੋਂ 40 ਲੈਪਟਾਪ, 67 ਮੋਬਾਈਲ ਫ਼ੋਨ ਤੇ 10 ਲੱਖ ਦੀ ਨਕਦੀ ਬਰਾਮਦ ਕੀਤੀ ਹੈ | ਪੁਲਿਸ ਵਲੋਂ ਦਰਜ ਮਾਮਲੇ ਮੁਤਾਬਿਕ ਪਲਾਹੀ ਰੋਡ 'ਤੇ ਹੋਟਲ 'ਚ ਕਾਲ ਸੈਂਟਰ ਜਿਸ 'ਚ ਸਾਈਬਰ ਧੋਖਾਧੜੀ ਦਾ ਅੰਤਰਰਾਸ਼ਟਰੀ ਪੱਧਰ ਦਾ ਗੈਂਗ ਚੱਲ ਰਿਹਾ ਹੈ | ਪੁਲਿਸ ਨੇ ਆਰੋਪੀਆਂ ਨੂੰ ਕਾਬੂ ਕਰ ਜਾਂਚ ਸ਼ੁਰੂ ਕਰ ਦਿੱਤੀ।