ਫਰੀਦਕੋਟ: ਗੁਰਦੁਆਰਾ ਗੋਦੜੀ ਸਾਹਿਬ ਵਿਖੇ ਬਾਬਾ ਫਰੀਦ ਆਗਮਨ ਪੁਰਬ ਦੇ ਮੌਕੇ ਤੇ ਦਿੱਤੇ ਜਾਣ ਵਾਲੇ ਸਲਾਨਾ ਅਵਾਰਡ ਲਈ ਚੁਣੀਆਂ ਗਈਆਂ ਸ਼ਖਸ਼ੀਅਤਾਂ ਦਾ ਐਲਾਨ
ਬਾਬਾ ਫਰੀਦ ਸੁਸਾਇਟੀ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਵਾਰ ਬਾਬਾ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਦੇ ਦੌਰਾਨ ਹੜ ਪੀੜਤਾਂ ਲਈ ਕਿਸ਼ਤੀਆਂ ਬਣਾਉਣ ਵਾਲੇ ਕਪੂਰਥਲਾ ਦੇ ਪ੍ਰਿਤਪਾਲ ਸਿੰਘ ਹੰਸਪਾਲ ਨੂੰ ਬਾਬਾ ਫਰੀਦ ਅਵਾਰਡ ਅਤੇ ਫਰੀਦਕੋਟ ਦੀ ਇੰਟਰਨੈਸ਼ਨਲ ਸ਼ੂਟਿੰਗ ਪਲੇਅਰ ਸਿਫਤ ਕੌਰ ਸਮਰਾ ਨੂੰ ਇੰਦਰਜੀਤ ਸਿੰਘ ਖਾਲਸਾ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।