ਅਬੋਹਰ: ਖੂਹੀਆਂ ਸਰਵਰ ਵਿਖੇ ਨਬਾਲਿਗ ਲੜਕੀ ਦੇ ਨਾਲ ਦੁਸ਼ਕਰਮ ਕਰਨ ਦੇ ਮਾਮਲੇ ਚ ਦੂਜਾ ਆਰੋਪੀ ਗ੍ਰਿਫਤਾਰ
ਅਬੋਹਰ ਵਿਖੇ ਪੁਲਿਸ ਨੇ ਥਾਣਾ ਖੂਹੀਆਂ ਸਰਵਰ ਵਿਖੇ ਨਬਾਲਿਗ ਲੜਕੀ ਦੇ ਨਾਲ ਦੁਸ਼ਕਰਮ ਕਰਨ ਦੇ ਦਰਜ ਕੀਤੇ ਗਏ ਮੁਕਦਮੇ ਦੇ ਵਿੱਚ ਦੂਜੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਆਰੋਪੀ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ । ਤੇ ਹੁਣ ਦੂਸਰੇ ਆਰੋਪੀ ਗ੍ਰਿਫਤਾਰੀ ਹੋਈ ਹੈ। ਜਿਸ ਵਿੱਚ ਆਰੋਪੀ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ।