ਭਿੱਖੀਵਿੰਡ: ਪਿੰਡ ਪੂਹਲਾ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਪੂਹਲਾ ਦੀ ਸੜਕ ਦਾ ਰੱਖਿਆ ਨੀੰਹ ਪੱਥਰ
ਪਿੰਡ ਪੂਹਲਾ ਵਿਖੇ ਹਲਕਾ ਵਿਧਾਇਕ ਸਰਵਨ ਸਿੰਘ ਨੇ ਕਿਹਾ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਲਕਾ ਖੇਮਕਰਨ ਵਿੱਚ 1 ਕਰੋੜ 17 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਪਿੰਡ ਪੂਹਲਾ, ਮਾੜੀ ਮੇਘਾ, ਮਾੜੀ ਥੇਹਵਾਲੀ, ਅਲਗੋ ਕੋਠੀ ਅਤੇ ਵਾੜਾ ਸ਼ੇਰ ਸਿੰਘ ਵਿੱਚ ਨਵੀੰਆ ਅਤੇ ਅਪਗ੍ਰੇਡ ਹੋਣ ਵਾਲੀਆਂ ਸੜਕਾ ਦੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਪਿੰਡ ਨੂੰ ਵਿਕਾਸ ਪੱਖੋ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ।