ਭਿੱਖੀਵਿੰਡ: ਖਾਲੜਾ ਸਰਕਾਰੀ ਸਕੂਲ ਦੇ ਸੇਵਾਦਾਰ ਨੇ ਜਹਿਰੀਲੀ ਚੀਜ਼ ਪੀ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਵਾਇਰਲ , ਪਰਿਵਾਰ ਵੀ ਮੀਡੀਆ ਦੇ ਆਇਆ ਸਾਹਮਣੇ
ਖਾਲੜਾ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਸੇਵਾਦਾਰ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ । ਇਸ ਮਾਮਲੇ ਦੇ ਵਿੱਚ ਹੁਣ ਉਸਦੀ ਪਤਨੀ ਮੀਡੀਆ ਦੇ ਸਾਹਮਣੇ ਆਈ ਅਤੇ ਉਸ ਨੇ ਕਿਹਾ ਕਿ ਉਸ ਦੇ ਘਰ ਵਾਲੇ ਨੂੰ ਪ੍ਰਿੰਸੀਪਲ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਪੀਤੀ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।