ਖੰਨਾ: ਫੋਕਲ ਪੁਆਇੰਟ ਪੈਟਰੋਲ ਪੰਪ ਨੇੜੇ ਟਰੱਕ ਸਵਾਰ ਤਿੰਨ ਤਸਕਰ ਕਾਬੂ, 40 ਕਿੱਲੋ ਭੁੱਕੀ ਬਰਾਮਦ
ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਬਾਅਦ ਦੁਪਹਿਰ ਕਰੀਬ 2 ਵਜੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਝਾਰਖੰਡ ਤੋਂ ਭੁੱਕੀ ਲਿਆਂਦੀ ਜਾ ਰਹੀ ਹੈ। ਟਰੱਕ 'ਚ 1200 ਬੋਰੀਆਂ ਕੈਮੀਕਲ ਭਰੀਆਂ ਸੀ। ਜਿਸਦੀ ਆੜ ਚ ਕੈਬਿਨ ਅੰਦਰ 40 ਕਿੱਲੋ ਭੁੱਕੀ ਲੁਕੋ ਕੇ ਰੱਖੀ ਹੋਈ ਸੀ। ਸਿਟੀ ਥਾਣਾ ਐਸਐਚਓ ਮਨਪ੍ਰੀਤ ਸਿੰਘ ਨੇ ਮੁਖਬਰ ਦੀ ਸੂਚਨਾ 'ਤੇ ਇਹਨਾਂ ਨੂੰ ਕਾਬੂ ਕਰ ਲਿਆ। ਕਥਿਤ ਆਰੋਪੀਆਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।