ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਲਈ ਪੰਜਾਬ ਤੋਂ ਵੱਡਾ ਕੋਈ ਨਹੀਂ ਹੈ -ਅਰਸ਼ਦੀਪ ਸਿੰਘ ਕਲੇਰ, ਮੁੱਖ ਬੁਲਾਰਾ , ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪਣੇ ਨਿਵਾਸ ਸਥਾਨ 'ਤੇ ਬਿਆਨ ਜਾਰੀ ਕਰਦਿਆ ਕਿਹਾ ਹੈ ਕਿ ਭਾਜਪਾ ਦੇ ਨਾਲ ਸਾਡਾ ਗਠਜੋੜ ਨਾ ਹੋਣਾ ਅਕਾਲੀ ਦਲ ਦਾ ਸਹੀ ਫੈਸਲਾ ਹੈ । ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ, ਪੰਥ ਅਤੇ ਕਿਸਾਨ ਸਭ ਤੋਂ ਉੱਪਰ ਹਨ ।