ਸੰਗਰੂਰ: ਜਦੋਂ ਮਲੇਰਕੋਟਲਾ ਪੁਲਿਸ ਨੇ ਨਗਰ ਕੀਰਤਨ ਦੇ ਵਿੱਚ ਆਈਆਂ ਸੰਗਤਾਂ ਲਈ ਲਗਾਇਆ ਲੰਗਰ ਕੀਤੀ ਸੇਵਾ। ਐਸਐਸਪੀ ਨੇ ਵੀ ਟੇਕਿਆ ਮੱਥਾ।
ਮਲੇਰਕੋਟਲਾ ਸ਼ਹਿਰ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਹੈ ਜਿੱਥੇ ਅੱਜ ਗੁਰੂਦੁਆਰਾ ਹਾ ਦਾ ਨਾਰਾ ਸਾਹਿਬ ਤੋਂ ਇੱਕ ਨਗਰ ਕੀਰਤਨ ਚੱਲਿਆ ਅਤੇ ਕਾਲਜ ਰੋਡ ਤੇ ਸਥਿਤ ਮਲੇਰਕੋਟਲਾ ਪੁਲਿਸ ਨੇ ਜਿੱਥੇ ਸਲਾਮੀ ਦਿੱਤੀ ਉੱਥੇ ਹੀ ਲੰਗਰ ਸੰਗਤਾਂ ਲਈ ਲਗਾਇਆ ਇਸ ਮੌਕੇ ਮਲੇਰਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਨੇ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਆਪਣੀ ਹਾਜ਼ਰੀ ਲਗਵਾਈ।