ਮਲੋਟ: ਡੀ. ਏ. ਵੀ. ਕਾਲਜ, ਮਲੋਟ ਵਿਖੇ ਮਨਾਈ ਗਈ ਸਲਾਨਾ ਐਥਲੈਟਿਕ ਮੀਟ ਦੀ ਗੋਲਡਨ ਜੁਬਲੀ
ਡੀ.ਏ.ਵੀ. ਕਾਲਜ, ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸੁਦੇਸ਼ ਗਰੋਵਰ ਦੀ ਅਗਵਾਈ ਹੇਠ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਸਹਿਯੋਗ ਨਾਲ ਸਲਾਨਾ ਐਥਲੈਟਿਕ ਮੀਟ ਦੀ ਗੋਲਡਨ ਜੁਬਲੀ ਸ਼ਾਨਦਾਰ ਢੰਗ ਨਾਲ ਮਨਾਈ ਗਈ। ਕਾਲਜ ਦੇ ਪ੍ਰਸਿੱਧ ਐਲੁਮਨੀ ਅਤੇ ਖਿਡਾਰੀ ਵਿਜੈ ਬਾਜਾਜ਼ ਮੁੱਖ ਮਹਿਮਾਨ ਵਜੋਂ ਸ਼ਰੀਕ ਹੋਏ। ਰਾਸ਼ਟਰੀ ਝੰਡਾਰੋਹਣ ਅਤੇ ਮਾਰਚ ਪਾਸਟ ਤੋਂ ਬਾਅਦ ਵੱਖ-ਵੱਖ ਟ੍ਰੈਕ ਅਤੇ ਫੀਲਡ ਇਵੈਂਟ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ