ਬਠਿੰਡਾ: ਬੇਅੰਤ ਨਗਰ ਵਿਖੇ ਏਡਜ਼ ਬਾਰੇ ਨੁੱਕੜ ਨਾਟਕ ਰਾਹੀਂ ਕੀਤਾ ਜਾਗਰੂਕ
ਸਿਵਲ ਸਰਜਨ ਤਪਿੰਦਰਜੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਾਲ 2030 ਤੱਕ ਏਡਜ਼ ਦੇ ਨਵੇਂ ਮਰੀਜ਼ ਨਾ ਆਉਣ ਦੇ ਟੀਚੇ ਨੂੰ ਲੈ ਕੇ ਸਿਹਤ ਸਟਾਫ਼ ਅਤੇ ਆਮ ਲੋਕਾਂ ਨੂੰ ਏਡਜ਼ ਬਿਮਾਰੀ ਪ੍ਰਤੀ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਇਸ ਤਹਿਤ ਦਿਸ਼ਾ ਕਲੱਸਟਰ ਦੇ ਸਹਿਯੋਗ ਨਾਲ 12 ਅਕਤੂਬਰ 2025 ਤੱਕ ਇੰਟੈਂਸੀਫਾਈਡ ਮੁਹਿੰਮ ਸ਼ੁਰੂ ਕੀਤੀ ਗਈ ਹੈ।